ਲੁਧਿਆਣਾ(ਪਵਨ ਵਰਮਾ):- ਅਕਾਲੀ ਭਾਜਪਾ ਸਰਕਾਰ ਸਮੇਂ ਸਰਗਰਮ ਭੂਮਿਕਾ ਨਿਭਾਉਣ ਵਾਲੇ ਲਾਡੀ ਕਤਿਆਲ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਚ ਸ਼ਮਿਲ ਹੋ ਗਏ ਸਨ ਤੇ ਉਹਨਾਂ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਜੇ ਤਲਵਾੜ ਦਾ ਡੱਟ ਕੇ ਸਾਥ ਵੀ ਦਿੱਤਾ ਗਿਆ ਸੀ ਤੇ ਉਸੇ ਵਕਤ ਹੀ ਓਹਨਾ ਵਲੋਂ ਆਪਣੇ ਆਪ ਨੂੰ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਚ ਇਕ ਸੰਭਾਵੀ ਅਤੇ ਮਜਬੂਤ ਦਾਅਵੇਦਾਰ ਵੱਜੋਂ ਆਮ ਲੋਕਾਂ ਵਿਚ ਵਿਚਰਨਾ ਸ਼ੁਰੂ ਕਰ ਦਿੱਤਾ ਅਤੇ ਇਲਾਕਾ ਨਿਵਾਸੀਆਂ ਵਲੋਂ ਵੀ ਉਹਨਾਂ ਦੀ ਹੌਸਲਾ ਹਫਜਾਈ ਕੀਤੀ ਗਈ। ਲੋਕ ਵੀ ਉਹਨਾਂ ਪਾਸੋ ਆਪਣੇ ਕੰਮਾ ਕਾਰਾ ਨੂੰ ਆਉਣ ਜਾਣ ਲੱਗ ਪਏ। ਪਰ ਅੱਜ ਉਸ ਵਕਤ ਲਾਡੀ ਕਤਿਆਲ ਅਤੇ ਓਹਨਾ ਦੇ ਹਾਜਰਾਂ ਸਮਰਥਕਾਂ ਵਿਚ ਨਿਰਾਸ਼ਾ ਫੈਲ ਗਈ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਪਾਰਟੀ ਵਲੋਂ ਓਹਨਾ ਦੀ ਮਜਬੂਤ ਦਾਅਵੇਦਾਰੀ ਨੂੰ ਨਜ਼ਰਅੰਦਾਜ਼ ਕਰਦਿਆ ਕਿਸੇ ਹੋਰ ਉਮੀਟਵਾਰ ਨੂੰ ਟਿਕਟ ਦੇ ਦਿੱਤੀ ਗਈ ਹੈ। ਜਿਸ ਦੇ ਵੱਜੋ ਅੱਜ ਲਾਡੀ ਕਤਿਆਲ ਦੇ ਸਮਰਥਕਾਂ ਵਲੋਂ ਓਹਨਾ ਦੇ ਦਫਤਰ ਪੁਹੰਚ ਕੇ ਪਾਰਟੀ ਦੇ ਫੈਸਲੇ ਤੇ ਇਤਰਾਜ਼ ਪ੍ਰਗਟਾਉਂਦਿਆਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਪਾਰਟੀ ਹਾਈ ਕਮਾਂਡ ਵਲੋਂ ਲਏ ਇਸ ਫੈਸਲੇ ਨੂੰ ਮੰਦਭਾਗਾ ਦੱਸਿਆ ਗਿਆ। ਸਾਡੇ ਨੁਮਾਇੰਦੇ ਪਵਨ ਵਰਮਾ ਨਾਲ ਗੱਲਬਾਤ ਕਰਦਿਆ ਲਾਡੀ ਕਤਿਆਲ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਜੇਕਰ ਉਹ ਪਾਰਟੀ ਉਮੀਦਵਾਰ ਸੰਜੇ ਤਲਵਾੜ ਦੀ ਮੱਦਦ ਕਰਦੇ ਹਨ ਤਾਂ ਪਾਰਟੀ ਉਹਨਾਂ ਨੂੰ ਨਗਰ ਨਿਗਮ ਚੋਣਾਂ ਮੌਕੇ ਬਣਦਾ ਮਾਣ ਸਤਿਕਰ ਦੇਵੇਗੀ। ਪਰ ਹੁਣ ਪਾਰਟੀ ਵਲੋਂ ਜੋ ਉਹਨਾਂ ਨਾਲ ਕੀਤਾ ਹੈ ਉਸ ਦਾ ਉਹਨਾਂ ਨੂੰ ਅਤੇ ਉਹਨਾਂ ਦੇ ਸਮਰਥਕਾਂ ਨੂੰ ਦੁੱਖ ਹੋਇਆ ਹੈ। ਇਸ ਵਕਤ ਪ੍ਰਵੀਨ ਸੂਦ, ਪ੍ਰਵੀਨ ਚੋਪੜਾ, ਹਰਜਿੰਦਰ ਮਿੰਟਾਂ, ਜੌਨੀ, ਰਾਜ ਕੁਮਾਰ, ਰਾਮ ਚੰਦਰ, ਆਸ਼ੂ, ਅੰਕੁਰ ਕਤਿਆਲ, ਰਾਹੁਲ ਚੋਪੜਾ, ਨਰੇਸ਼ ਅਗਨੀਹੋਤਰੀ, ਜਸਵੀਰ ਸਿੰਘ, ਅਸ਼ੋਕ ਕੁਮਾਰ, ਵਿਜੈ ਕੁਮਾਰ, ਸਰਵਣ ਸਿੰਘ, ਭਾਨ ਸਿੰਘ, ਗਿਆਨ ਚੰਦ, ਰਾਹੁਲ ਕੁਮਾਰ, ਹਰਮੀਤ ਸਿੰਘ, ਰਾਕੇਸ਼ ਕੁਮਾਰ, ਰਾਜਨ ਗਰਗ, ਕਮਲ ਵਰਮਾ, ਸੀਮਾ ਕਤਿਆਲ, ਪੁਸ਼ਪਾ ਰਾਣੀ, ਸੁਮਨ ਰਾਣੀ, ਪ੍ਰਤਿਗਿਆ ਰਾਣੀ, ਸੰਤੋਸ਼ ਰਾਣੀ, ਨੇਹਾ, ਸੁਨੀਤਾ ਰਾਣੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਮਰਥਕ ਮੌਜੂਦ ਸਨ।