ਲੁਧਿਆਣਾ:- ਸੁਰਜੀਤ ਸਿੰਘ,ਆਈ.ਪੀ.ਐਸ,ਸੀਨੀਅਰ ਕਪਤਾਨ ਪੁਲਿਸ,ਲੁਧਿ:(ਦਿਹਾਤੀ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਨੱਥੋਵਾਲ ਥਾਣਾ ਹਠੂਰ ਦੀ ਵਿਦਿਆਰਥਣ ਨਾਲ ਸਕੂਲ ਦੇ ਅਧਿਆਪਕ ਵੱਲੋਂ ਬਲਾਤਕਾਰ ਕਰਨ ਅਤੇ ਲੜਕੀ ਦਾ ਗਰਭਪਾਤ ਕਰਾਉਣ ਸਬੰਧੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆਡੀਓ ਰਿਕਾਰਡਿੰਗ ਅਤੇ ਦਰਖਾਸਤ ਦੇ ਸਬੰਧੀ ਐਸ.ਆਈ ਰੁਪਿੰਦਰ ਕੌਰ ਸਮੇਤ ਸਾਥੀ ਕਰਮਚਾਰੀਆਂ ਦੇ ਦਰਖਾਸਤ ਦੀ ਪੜਤਾਲ ਦੇ ਸਬੰਧ ਵਿੱਚ ਪਿੰਡ ਨੱਥੋਵਾਲ ਪੁੱਜੀ। ਜਿੱਥੇ ਇੱਕ ਨਬਾਲਗ ਲੜਕੀ ਉਸ ਦੀ ਮਾਤਾ, ਉਸਦਾ ਪਿਤਾ ਅਤੇ ਸਾਬਕਾ ਸਰਪੰਚ ਕਿਰਪਾਲ ਸਿੰਘ ਵਾਸੀ ਨੱਥੋਵਾਲ ਮਿਲੇ। ਐਸ.ਆਈ ਰੁਪਿੰਦਰ ਕੌਰ ਵੱਲੋਂ ਪੀੜਤ ਲੜਕੀ ਨੂੰ ਉਸ ਦੇ ਮਾਤਾ ਪਿਤਾ ਸਮੇਤ ਪਿੰਡ ਦੇ ਸਰਪੰਚ ਨੂੰ ਲੈ ਕੇ ਡਿਊਟੀ ਮੈਜਿਸਟ੍ਰੇਟ ਮਨਮੋਹਨ ਕੌਸਿਕ, ਤਹਿਸੀਲਦਾਰ ਜਗਰਾਉ ਦੇ ਪੇਸ਼ ਕੀਤਾ ਗਿਆ ਅਤੇ ਲੜਕੀ ਦਾ ਬਿਆਨ ਕਲਮਬੰਦ ਕਰਨ ਲਈ ਲਿਖਤੀ ਦਰਖਾਸਤ ਦਿੱਤੀ ਗਈ। ਜਿਸ ਤੇ ਮਨਮੋਹਨ ਕੌਸਿਕ ਤਹਿਸੀਲਦਾਰ ਨੇ ਲੜਕੀ ਦਾ ਬਿਆਨ ਕਲਮਬੰਦ ਕੀਤਾ। ਲੜਕੀ ਨੇ ਆਪਣੇ ਬਿਆਨ ਵਿੱਚ ਲਿਖਾਇਆ ਕਿ ਉਹ ਪਿੰਡ ਨੱਥੋਵਾਲ ਦੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਵਿੱਚ 12ਵੀਂ ਕਲਾਸ ਦੇ ਆਰਟਸ ਗਰੁੱਪ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਸਨੇ ਇਸ ਸਕੂਲ ਵਿੱਚ 9ਵੀ ਕਲਾਸ ਵਿੱਚ ਦਾਖਲਾ ਲਿਆ ਸੀ, 11ਵੀ ਕਲਾਸ ਤੋ ਬਾਅਦ ਫਰਵਰੀ-2017 ਵਿੱਚ ਉਸਦੀ ਹਰਜੀਤ ਸਿੰਘ ਅਧਿਆਪਕ ਨਾਲ ਜਾਣ-ਪਛਾਣ ਹੋਈ ਸੀ। ਹਰਜੀਤ ਸਿੰਘ ਨੇ ਸਕੂਲ ਦੀ ਲਾਇਬਰੇਰੀ ਵਿੱਚ ਉਸ ਨਾਲ ਬਲਾਤਕਾਰ ਕੀਤਾ ਸੀ। ਉਸਦਾ ਬਿਆਨ ਮਨਮੋਹਨ ਕੋਸਿਕ ਨੇ ਤਸਦੀਕ ਕਰਕੇ ਐਸ.ਆਈ ਰੁਪਿੰਦਰ ਕੌਰ ਦੇ ਪੇਸ਼ ਕੀਤਾ। ਬਿਆਨ ਦੇ ਮਜਬੂਨ, ਦਰਖਾਸਤ ਉਕਤ, ਦਰਖਾਸਤ ਨਾਲ ਲਫ ਅਖਬਾਰ ਦੀ ਕਟਿੰਗ ਅਤੇ ਸ਼ੋਸਲ ਮੀਡੀਆ ਤੇ ਵਾਇਰਲ ਹੋਈ ਆਡੀਓ ਕਲਿੱਪ ਅਤੇ ਐਸ.ਆਈ ਰੁਪਿੰਦਰ ਕੌਰ ਵੱਲੋ ਕੀਤੀ ਖੁਫੀਆ ਪੜਤਾਲ ਤੋ ਹਰਜੀਤ ਸਿੰਘ ਅਧਿਆਪਕ, ਭਾਰਤ ਭੁਸ਼ਣ, ਪ੍ਰਿੰਸੀਪਲ ਅਤੇ ਇਹਨਾਂ ਦੇ ਹੋਰ ਸਾਥੀਆਂ ਦੇ ਖਿਲਾਫ ਮੁਕੱਦਮਾ ਨੰਬਰ 37 ਮਿਤੀ 08.02.2018 ਅ/ਧ 376/120-ਬੀ,ਆਈ.ਪੀ.ਸੀ 3/4 ਪੀ.ਸੀ.ਐਸ.ਸੀ.ਓ ਐਕਟ ਐਸ.ਸੀ/ਐਸ.ਟੀ ਐਕਟ 67 ਆਈ.ਟੀ ਐਕਟ ਥਾਣਾ ਹਠੂਰ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀ ਹਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਗਿੱਲ ਪੱਤੀ ਸੁਧਾਰ ਹਾਲ ਪੰਜਾਬੀ ਟੀਚਰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਮਾਣੂੰਕੇ ਅਤੇ ਭਾਰਤ ਭੁਸ਼ਣ ਪੁੱਤਰ ਸੋਹਣ ਲਾਲ ਪੱਤੀ ਰੋਡ ਬਰਨਾਲਾ ਹਾਲ ਪ੍ਰਿੰਸੀਪਲ ਸ਼ਹੀਦ ਕੁਲਦੀਪ ਸਿੰਘ ਸਰਕਾਰੀ ਸਕੈਡੰਰੀ ਸਕੂਲ ਨੂੰ ਉੱਕਤ ਮੁਕੱਦਮੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ।